ਬੰਗਾਲ
bangaala/bangāla

Definition

ਦੇਖੋ, ਬੰਗ ੩. ਅੱਜ ਕੱਲ ਦੀ ਵੰਡ ਅਨੁਸਾਰ ਬੰਗਾਲ Bangal ਦਾ ਰਕਬਾ ੭੮, ੬੯੯ ਵਰਗਮੀਲ ਅਤੇ ਜਨਸੰਖ੍ਯਾ ੪੬, ੫੦੦, ੦੦੦ ਹੈ, ਪ੍ਰਧਾਨ ਸ਼ਹਿਰ ਕਲਕੱਤਾ ਹੈ। ੨. ਭੈਰਵ ਠਾਟ ਦਾ ਇੱਕ ਸਾੜਵ ਰਾਗ, ਇਸ ਵਿੱਚ ਨਿਸਾਦ ਵਰਜਿਤ ਹੈ. ਸੜਜ ਗਾਂਧਾਰ ਮੱਧਮ ਪੰਚਮ ਸ਼ੁੱਧ ਹਨ, ਰਿਸਭ ਅਤੇ ਧੈਵਤ ਕੋਮਲ ਹਨ. ਇਸ ਵਿੱਚ ਸੜਜ ਅਤੇ ਧੈਵਤ ਦੀ ਸੰਗਤਿ ਹੈ. ਗ੍ਰਹਸੁਰ. ਸੜਜ, ਵਾਦੀ ਧੈਵਤ ਅਤੇ ਸੰਵਾਦੀ ਰਿਸਭ ਹੈ. ਇਸ ਦਾ ਜ਼ਿਕਰ ਸਰਵਲੋਹ ਵਿੱਚ ਆਇਆ ਹੈ. ਗਾਉਣ ਦਾ ਵੇਲਾ ਦਿਨ ਚੜ੍ਹਨ ਸਮੇਂ ਹੈ.#ਆਰੋਹੀ- ਸ ਰਾ ਗ ਮ ਪ ਧਾ ਸ.#ਅਵਰੋਹੀ- ਸ ਧਾ ਪ ਮ ਗ ਰਾ ਸ.
Source: Mahankosh

Shahmukhi : بنگال

Parts Of Speech : noun, masculine

Meaning in English

Bengal
Source: Punjabi Dictionary