ਬੰਦੀਮੋਚ
bantheemocha/bandhīmocha

Definition

ਵਿ- ਕੈਦ ਤੋਂ ਛੁਡਾਉਣ ਵਾਲਾ. ਰਿਹਾਈ ਦੇਣ ਵਾਲਾ. ਨਿਰਬੰਧ ਕਰਤਾ. "ਗਈ ਬਹੋੜੁ ਬੰਦੀਛੋੜੁ." (ਸੋਰ ਮਃ ੫) "ਰਾਖਿ- ਲੇਹਿ ਮੇਰੇ ਸਾਹਿਬ, ਬੰਦੀਮੋਚ." (ਮਾਝ ਬਾਰਹਮਾਹਾ) ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ, ਜਿਨ੍ਹਾਂ ਨੇ ਸੰਮਤ ੧੬੭੪ ਵਿੱਚ ਸ਼ਾਹੀ ਕੈਦੀ (ਬਵੰਜਾ ਰਈਸ) ਗਵਾਲਿਯਰ ਦੇ ਕਿਲੇ ਤੋਂ ਛੁਡਵਾਏ ਸਨ. ਗੁਰੂ ਸਾਹਿਬ ਦੇ ਇਸ ਪਵਿਤ੍ਰ ਅਸਥਾਨ ਪੁਰ ਮੁਸਲਮਾਨ ਪੁਜਾਰੀਆਂ ਦੇ ਕਬਜਾ ਕੀਤਾ ਹੋਇਆ ਹੈ ਅਤੇ ਨਾਮ "ਬੰਦੀਛੋੜ ਦਾਤਾ" ਹੈ। ੩. ਜੱਸਾਸਿੰਘ ਆਹਲੂਵਾਲੀਆ, ਜਿਸ ਨੇ ਦੁੱਰਾਨੀ ਦੀ ਕੈਦ ਤੋਂ ਬਹੁਤ ਲੋਕ ਛੁਡਾਏ. ਦੇਖੋ, ਜੱਸਾਸਿੰਘ।#੪. ਰਾਜਾ ਅਮਰਸਿੰਘ ਪਟਿਆਲਾਪਤੀ, ਜਿਸ ਨੇ ਸੰਮਤ ੧੮੨੪ ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਰਿਹਾ ਕਰਵਾਏ.
Source: Mahankosh