ਬੰਧ
banthha/bandhha

Definition

ਸੰ. बन्ध्. ਧਾ- ਬੰਨ੍ਹਣਾ. ਜੋੜਨਾ, ਮਿਲਾਉਣਾ। ੨. ਸੰਗ੍ਯਾ- ਬੰਧਨ. "ਮਾਇਆਬੰਧ ਕਾਟੇ ਕਿਰਪਾ- ਨਿਧਿ." (ਦੇਵ ਮਃ ੫) ੩. ਪਾਣੀ ਦਾ ਬੰਧ. ਬੰਧਾ. "ਬੰਧ ਜਿ ਬਾਰੂ ਬਾਰੀ ਜੈਸੇ." (ਗੁਪ੍ਰਸੂ) ਪਾਣੀ ਅੱਗੇ ਬਾਲੂ (ਰੇਤੇ) ਦਾ ਬੰਨ੍ਹ ਨਹੀਂ ਠਹਿਰਦਾ। ੪. ਸੰ. बद्घ- ਬੱਧੂ. ਵਿ- ਬੰਨ੍ਹਿਆ ਹੋਇਆ. "ਨਾਨਕ ਮਨਮੁਖ ਬੰਧ ਹੈ, ਗੁਰਮੁਖ ਮੁਕਤ ਕਰਾਏ." (ਵਡ ਮਃ ੩) ੫. ਸੰਗ੍ਯਾ- ਰੁਕਾਵਟ. ਵਿਘਨ. "ਢਾਹਨ ਲਾਗੈ ਧਰਮਰਾਇ, ਕਿਨਹਿ ਨ ਘਾਲਿਓ ਬੰਧ." (ਬਾਵਨ) ੬. ਦੇਖੋ, ਬੰਧੁ. "ਭਾਈ ਬੰਧ ਕੁਟੰਬ ਸਹੇਰਾ." (ਸੂਹੀ ਰਵਿਦਾਸ)
Source: Mahankosh

Shahmukhi : بندھ

Parts Of Speech : noun, masculine

Meaning in English

stoppage, closure; general strike
Source: Punjabi Dictionary