ਬੰਧੁ
banthhu/bandhhu

Definition

ਦੇਖੋ, ਬੰਧ। ੨. ਹੱਦ. ਸੀਮਾਂ. ਅਵਧਿ. "ਤੀਨੋ ਓਜਾੜੇ ਕਾ ਬੰਧੁ." (ਧਨਾ ਮਃ ੧) ੩. ਸੰਬੰਧ. ਸੰਯੋਗ. "ਜਲ ਅਗਨੀ ਕਾ ਬੰਧੁ ਕੀਆ." (ਆਸਾ ਮਃ ੧) ੪. ਪ੍ਰਤਿਬੰਧ. ਰੋਕ. "ਨਹ ਬਾਰਿਕ ਨਹ ਜੋਬਨੈ, ਨਹ ਬਿਰਧੀ ਕਛੁ ਬੰਧੁ." (ਬਾਵਨ) ੫. ਠਹਿਰਾਉ. ਠੱਲ. "ਬੰਧੁ ਪਾਇਆ ਮੇਰਾ ਸਤਿਗੁਰ ਪੂਰੇ." (ਸੋਰ ਮਃ ੫) ੬. ਸੰ. बन्धु. ਰਿਸ਼੍ਤੇਦਾਰ. ਸੰਬੰਧੀ. "ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਬਿਗਾੜੀ." (ਮਾਰੂ ਅਃ ਮਃ ੧) ੭. ਬੰਧੁਤਾ. ਰਿਸ਼੍ਤੇਦਾਰੀ. ਮਿਤ੍ਰਤਾ. "ਵੇਖਦਿਆ ਹੀ ਭਜਿਜਾਨਿ, ਕਦੇ ਨ ਪਾਇਨਿ ਬੰਧੁ." (ਮਃ ੫. ਵਾਰ ਰਾਮ ੨) ੮. ਦੇਖੋ, ਦੋਧਕ ੨.
Source: Mahankosh