ਬੱਟਾ
bataa/batā

Definition

ਸੰਗ੍ਯਾ- ਪ੍ਰਤਿ ਬਦਲਾ. ਪਲਟਾ। ੨. ਵੱਟਾ. ਤੋਲਣ ਦਾ ਪੱਥਰ, ਜਾਂ ਧਾਤੁ ਦਾ ਪਿੰਡ। ੩. ਦਾਗ. ਕਲੰਕ. "ਨਹਿ ਬੱਟਾ ਸਿੱਖੀ ਕਉ ਲਾਵੈਂ." (ਗੁਪ੍ਰਸੂ) ੪. ਕਿਸੇ ਵਸਤੁ ਨੂੰ ਵਟਾਉਣ ਵਿੱਚ ਦਿੱਤਾ ਘਾਟਾ.
Source: Mahankosh