ਬੱਲੋ
balo/balo

Definition

ਰਿਆਸਤ ਨਾਭੇ ਦੀ ਤਸੀਲ ਧਨੌਲਾ, ਥਾਣਾ ਫੂਲ ਦਾ ਇੱਕ ਪਿੰਡ, ਜਿਸ ਦੀ ਜੂਹ ਅੰਦਰ ਬਾਬੇ ਬੂਲੇ¹ ਦੀ ਇੱਕ ਪ੍ਰਸਿੱਧ ਥਾਂ ਹੈ. ਉੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਇੱਕ ਰਾਤ ਵਿਰਾਜੇ ਹਨ ਅਰ ਸੰਝ ਵੇਲੇ ਵਿਚਰਦੇ ਹੋਏ ਬੱਲੋ ਪਿੰਡ ਭੀ ਦਰਸ਼ਨ ਦਿੱਤਾ ਹੈ. ਬੱਲੋ ਗੁਰੂ ਸਾਹਿਬ ਦਾ ਗੁਰਦ੍ਵਾਰਾ ਹੈ. ਭਾਈ ਸੇਵਾ ਸਿੰਘ ਜੀ ਨਾਮ ਦੇ ਰਸੀਏ ਅਰ ਵਰਤਾਕੇ ਛਕਣ ਵਾਲੇ ਸੇਵਾਦਾਰ ਹਨ.
Source: Mahankosh