ਭਗਿੰਦ੍ਰ
bhaginthra/bhagindhra

Definition

ਸੰ. भगन्दर. ਭਗ (ਸਿਉਣ) ਨੂੰ ਜੋ ਦਰ (ਪਾੜ) ਦੇਵੇ, ਅਜੇਹਾ ਫੋੜਾ. [نواسیر] ਨਵਾਸੀਰ. Fistula ਭਗੰਦਰ ਗੁਦਾ ਦੇ ਅੰਦਰ ਜਾਂ ਪਾਸ ਹੁੰਦਾ ਹੈ. ਇਸ ਦੇ ਨਾਸੂਰਾਂ ਵਿੱਚੋਂ ਪੀਪ ਵਹਿਂਦੀ ਰਹਿਂਦੀ ਹੈ, ਕਦੇ ਬੰਦ ਹੋ ਜਾਂਦੀ ਹੈ, ਕੁਝ ਸਮੇਂ ਪਿੱਛੋਂ ਫੇਰ ਵਹਿਣ ਲੱਗਦੀ ਹੈ, ਖੁਰਕ ਅਤੇ ਚਸਕ ਬਣੀ ਰਹਿਂਦੀ ਹੈ.#ਭਗਿੰਦਰ ਦੇ ਕਾਰਣ ਹਨ- ਕਰੜੀ ਥਾਂ ਤੇ ਬਹੁਤ ਬੈਠਣਾ, ਲਹੂ ਨੂੰ ਖਰਾਬ ਕਰਨ ਵਾਲੇ ਪਦਾਰਥ ਖਾਣੇ, ਜਾਦਾ ਕਬਜ ਰਹਿਣੀ ਆਦਿਕ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਏ. ਸਭ ਤੋਂ ਚੰਗਾ ਉਪਾਉ ਹੈ ਕਿ ਚੀਰਾ ਦਿਵਾਕੇ ਰੋਗ ਦੀ ਜੜ ਖੋ ਦਿੱਤੀ ਜਾਵੇ.#ਭਗੰਦਰ ਦੇ ਸਾਧਾਰਣ ਇਲਾਜ ਇਹ ਹਨ-#(ੳ) ਨਿੰਮ ਦਾ ਭੁੜਥਾ ਅਤੇ ਸਤ੍ਯਾਨਾਸੀ ਬੂਟੀ ਦਾ ਨੁਗਦਾ ਬੰਨ੍ਹਣਾ।#(ਅ) ਨਿੰਮ ਦੇ ਗਰਮ ਕਾੜ੍ਹੇ ਨਾਲ ਅਥਵਾ ਤ੍ਰਿਫਲੇ ਦੇ ਜਲ ਨਾਲ ਧੋਣਾ.#(ੲ) ਬਿੱਲੀ ਦੀ ਹੱਡੀ ਖੱਟੀ ਲੱਸੀ ਜਾਂ ਤ੍ਰਿਫਲੇ ਦੇ ਪਾਣੀ ਵਿੱਚ ਪੀਹਕੇ ਲਗਾਉਣੀ.#(ਸ) ਕਬਜਕੁਸ਼ਾ ਦਵਾਈਆਂ ਅਤੇ ਗਿਜਾ ਵਰਤਣੀ.#(ਹ) ਹਰੜ. ਬਹੇੜਾ ਆਉਲਾ, ਸ਼ੁੱਧ ਭੈਂਸੀਆ ਗੁੱਗਲ, ਬਾਇਬੜਿੰਗ, ਇਨ੍ਹਾਂ ਦਾ ਕਾੜ੍ਹਾ ਪੀਣਾ, ਆਦਿ. "ਚਿਣਗ ਪ੍ਰਮੇਹ ਭਗਿੰਦ੍ਰ ਦੁਖੂਤ੍ਰਾ." (ਚਰਿਤ੍ਰ ੪੦੫)
Source: Mahankosh