ਭਵਰਾ
bhavaraa/bhavarā

Definition

ਸੰ. ਭ੍ਰਮਰ. ਭੌਰਾ. ਮਧੁਕਰ. "ਭਵਰਾ ਫੂਲਿ ਭਵੰਤਿਆ." (ਆਸਾ ਛੰਤ ਮਃ ੧) "ਕੁਸਮਬਾਸੁ ਜੈਸੇ ਭਵਰਲਾ." (ਧਨਾ ਨਾਮਦੇਵ) ੨. ਭਾਵ- ਕਾਮੀ ਪੁਰੁਸ. ਪਰਇਸਤ੍ਰੀਆਂ ਪੁਰ ਭ੍ਰਮਣਕਰਤਾ. "ਭਵਰੁ ਬੇਲੀ ਰਾਤਓ." (ਆਸਾ ਛੰਤ ਮਃ ੧) ੩. ਭਾਵ- ਕਾਲੇ ਕੇਸ਼. "ਭਵਰ ਗਏ ਬਗ ਬੈਠੇ ਆਇ." (ਸੂਹੀ ਕਬੀਰ) ੪. ਭਾਵ- ਜੀਵਾਤਮਾ. "ਏਕੋ ਭਵਰੁ ਭਵੈ ਤਿਹੁ ਲੋਇ." (ਓਅੰਕਾਰ) ੫. ਭਾਵ- ਜਿਗ੍ਯਾਸੁ "ਆਪ ਭਵਰਾ ਫੂਲ ਬੇਲਿ." (ਬਸੰ ਅਃ ਮਃ ੧) ਆਪ ਜਿਗ੍ਯਾਸੂ, ਆਪ ਹੀ ਗ੍ਯਾਨ ਅਤੇ ਆਪੇ ਸ਼੍ਰੱਧਾ ਹੈ.
Source: Mahankosh