Definition
ਸੰ. भष्- ਧਾ- ਭੌਂਕਣਾ, ਕੁੱਤੇ ਵਾਂਙ ਬੋਲਣਾ, ਨਿੰਦਾ ਕਰਨਾ। ੨. भस्- ਭਸ. ਧਾ- ਚਮਕਣਾ, ਝਿੜਕਣਾ, ਚੱਬਣਾ, ਨਿਗਲਣਾ। ੩. ਦੇਖੋ, ਭਸੁ ੨.; ਦੇਖੋ, ਭਸ। ੨. ਸੰ. ਭਸਿ. ਸੰਗ੍ਯਾ- ਭਸਮ. ਸੁਆਹ. ਰਾਖ. "ਵੇਮੁਖ. ਭਸ ਪਾਹੁ." (ਮਃ ੪. ਵਾਰ ਬਿਲਾ) "ਨਾਨਕ ਦੁਨੀਆ ਭਸੁ ਰੰਗ." (ਮਃ ੧. ਵਾਰ ਸਾਰ)
Source: Mahankosh