ਭਸੁੰਡੀ
bhasundee/bhasundī

Definition

ਸੰ. भुशुणडी. ਭੁਸ਼ੁੰਡੀ. ਸੰਗ੍ਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਂਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮੜੇ ਨਾਲ ਮੜ੍ਹੀ ਰਹਿਂਦੀ ਹੈ, ਅਰ ਚੰਮ ਦਾ ਤਸਮਾ ਚਲਾਉਣ ਵਾਲੇ ਦੇ ਹੱਥ ਤੇ ਪਹਿਰਿਆ ਹੁੰਦਾ ਹੈ, ਜੋ ਮੁੱਠ ਛੁਟਜਾਣ ਪੁਰ ਭੀ ਸ਼ਸਤ੍ਰ ਹੱਥੋਂ ਨਾ ਡਿਗੇ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) "ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਦੇਖੋ, ਕਾਕ ਭੁਸੁੰਡਿ.
Source: Mahankosh