Definition
ਕੱਤਕ ਸੁਦੀ ਦੂਜ. ਭ੍ਰਾਤ੍ਰਿਦ੍ਵਿਤੀਯਾ. ਹਿੰਦੂਆਂ ਵਿੱਚ ਰੀਤਿ ਹੈ ਕਿ ਇਸ ਦਿਨ ਯਮ ਅਤੇ ਚਿਤ੍ਰਗੁਪਤ ਦਾ ਪੂਜਨ ਕੀਤਾ ਜਾਂਦਾ ਹੈ. ਅਰ ਕਨ੍ਯਾ ਵ੍ਰਤ ਰਖਦੀ ਅਤੇ ਆਪਣੇ ਭਾਈ ਦੇ ਮੱਥੇ ਟਿੱਕਾ ਕੱਢਕੇ ਭੋਜਨ ਕਰਦੀ ਹੈ.¹ ਚਿਤ੍ਰਗੁਪਤ ਨੂੰ ਆਪਣਾ ਵਡੇਰਾ ਮੰਨਣ ਵਾਲੇ ਕਾਇਬ (ਕਾਯਸ੍ਥ) ਇਸ ਤਿਥਿ ਨੂੰ ਮਹਾਨ ਪਰਵ ਸਮਝਦੇ ਹਨ, ਅਤੇ ਇਸ ਦਿਨ ਕਲਮ ਦਵਾਤ ਆਪੋਵਿੱਚੀ ਵੰਡਦੇ ਹਨ. ਦੇਖੋ, ਯਮਦੂਜ.
Source: Mahankosh