Definition
(ਦੇਖੋ, ਭ੍ਰੀ ਧਾ) ਸੰ. ਬੋਝ. ਫ਼ਾ- ਬਾਰ. "ਬੰਨਿਭਾਰ ਉਚਾਇਨਿ ਛਟੀਐ." (ਵਾਰ ਰਾਮ ੩) ੨. ਅੱਠ ਹਜ਼ਾਰ ਤੋਲਾ ਪ੍ਰਮਾਣ. "ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ." (ਗ੍ਯਾਨ) "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) ੩. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ ਪੰਜ ਮਣ ਕੱਚਾ. "ਜਉ ਗੁਰਦੇਉ ਅਠਾਰਹ ਭਾਰ." (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋ ਗਈ. ਦੇਖੋ, ਅਠਾਰਹਭਾਰ। ੪. ਆਧਾਰ. "ਤੀਨਿ ਲੋਕ ਜਾਕੈ ਹਹਿ ਭਾਰ." (ਗਉ ਕਬੀਰ) ੫. ਮਾਨ, ਸਤਕਾਰ. "ਅਸਾਂ ਤੇਰਾ ਭਾਰ ਰਖਿਆ ਹੈ." (ਜਸਭਾਮ) ੬. ਅਹਸਾਨ. ਉਪਕਾਰ ਦਾ ਬੋਝ। ੭. ਮੁਸੀਬਤ. "ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ." (ਬਿਲਾ ਰਵਿਦਾਸ) ੮. ਕ੍ਰਿ. ਵਿ- ਤੇਰੇ ਮਾਤ੍ਰ. "ਗਛੇਣ ਨੰਣਭਾਰੇਣ." (ਗਾਥਾ) ਨੇਤ੍ਰ ਦੇ ਭੌਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। ੯. ਸਮੁਦਾਯ. ਗਰੋਹ. "ਸਭਿ ਧਰਤੀ ਸਭਿ ਭਾਰ." (ਮਃ ੧. ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ.
Source: Mahankosh
Shahmukhi : بھار
Meaning in English
weight, load, burden, luggage, cargo; pressure; figurative usage responsibility, onus, obligation, encumbrance
Source: Punjabi Dictionary
BHÁR
Meaning in English2
s. m, load, a burden, weight:—bhár chaṛháuṉá, v. a. lit. To put one under a burden; to make one under an obligation, to oblige:—bhár chaṛhṉá, v. n. lit. To be under burden; to be under obligation, to be obliged:—bhár utárná, v. a. To help to set down a load or burden, to get rid of a burden or responsibility; to discharge or perform one's duty; to redeem, to deliver from; to make atonement:—bhár utháṉá, v. a. To lift up a burden; to be responsible for another; to help another:—bhár vichch áuṉá, v. n. To be conceited, to be proud; to show unwillingness to do something for another so that he may promise to help in one's own emergency and need; or to rouse in him a feeling of gratitude:—bhár vaṇḍḍṉá, or vaṇḍáuṉá, v. a. lit. To divide a burden; to help one; to relieve one from responsibility; to assist one in distress:—múṇh de bhár ḍiggṉá, v. n. To fall on the face or headlong; to lose the whole of one's property.
Source:THE PANJABI DICTIONARY-Bhai Maya Singh