Definition
ਭਿੱਜੀ ਹੋਈ ਰਾਤ. ਓਸ (ਸ਼ਬਨਮ) ਵਾਲੀ ਰਾਤ. ਜਿਸ ਰਾਤ ਵਿੱਚ ਬੱਦਲ ਅਤੇ ਹਵਾ ਨਾ ਹੋਵੇ. ਉਸ ਵਿੱਚ ਓਸ ਪੈਂਦੀ ਹੈ. ਭਾਵ- ਸ਼ਾਂਤ ਰਾਤ੍ਰਿ। ੨. ਭਾਵ- ਅੰਤਹਕਰਣ ਦੀ ਸ਼ਾਂਤਵ੍ਰਿੱਤਿ, ਅਤੇ ਵਿਕਾਰ ਤੋਂ ਰਹਿਤ ਅਵਸਥਾ. "ਭਿੰਨੀਰੈਨੜੀਐ ਚਾਮਕਨਿ ਤਾਰੇ." (ਆਸਾ ਛੰਤ ਮਃ ੫) "ਭਿੰਣੀਰੈਣਿ ਜਿਨਾ ਮਨਿ ਚਾਉ." (ਵਾਰ ਆਸਾ) ੩. ਨਿਰਵਿਕਾਰ ਜ਼ਿੰਦਗੀ.
Source: Mahankosh