Definition
ਵ੍ਯ- ਅਪਿ. ਅਪਰੰਚ. "ਭੀ ਸੋ ਸਤੀਆ ਜਾਣੀਅਨ੍ਹਿ, ਸੀਲ ਸੰਤੋਖਿ ਰਹੰਨ੍ਤਿ." (ਮਃ ੩. ਵਾਰ ਸੂਹੀ) ੨. ਨਿਸ਼ਚਯ. ਹੀ "ਤਾਰੇਦੜੋ ਭੀ ਤਾਰਿ." (ਮਃ ੫. ਵਾਰ ਮਾਰੂ ੨) ਤਾਰੂ (ਤੈਰਾਕ) ਹੀ ਦੂਜੇ ਨੂੰ ਤਾਰ ਸਕਦਾ ਹੈ। ੩. ਯਦਿ. ਜੇ. "ਸਤਿਗੁਰ ਕੈ ਭਾਣੈ ਭੀ ਚਲਹਿ, ਤਾ ਦਰਗਹ ਪਾਵਹਿ ਮਾਣੁ." (ਮਃ ੩. ਵਾਰ ਸੋਰ) ੪. ਤਥਾਪਿ. ਤਾਹਮ ਜੇ ਭੁਲੀ ਜੇ ਚੁਕੀ ਸਾਈਂ, ਭੀ ਤਹਿੰਜੀ ਕਾਢੀਆ." (ਸੂਹੀ ਅਃ ਮਃ ੫) ੫. ਭੂਤ ਕਾਲ ਬੋਧਕ. ਭਇਆ. "ਹੇ ਅਪਰੰਪਰ ਹਰਿ ਹਰੇ, ਹਹਿ ਭੀ ਹੋਵਨਹਾਰ." (ਬਾਵਨ) ੬. ਅਤੇ. ਅਰੁ. "ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ." (ਵਾਰ ਆਸਾ) ੭. ਸੰ. ਭੀ. ਧਾ- ਡਰਨਾ, ਭੈ ਕਰਨਾ। ੮. ਸੰਗ੍ਯਾ- ਡਰ. ਭੈ.
Source: Mahankosh