ਭੁਜੰਗਪ੍ਰਯਾਤ
bhujangaprayaata/bhujangaprēāta

Definition

ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਯਗਣ. , , , .#ਉਦਾਹਰਣ-#ਨਹੀਂ ਜਾਨਜਾਈ ਕਛੂ ਰੂਪ ਰੇਖੰ,#ਕਹਾਂ ਬਾਸ ਤਾਂਕੋ ਫਿਰੈ ਕੌਨ ਭੇਖੰ#ਕਹਾਂ ਨਾਮ ਤਾਂਕੋ ਕਹਾਂਕੈ ਕਹਾਵੈ,#ਕਹਾਂਕੈ ਬਖਾਨੋ ਕਹੇ ਮੋ ਨ ਆਵੈ. (ਅਕਾਲ)#ਇਸ ਭੇਦ ਦੀ ਸੰਗ੍ਯਾ "ਅਸਤਰ" ਭੀ ਹੈ.#(ਅ) ਜਾਪੁ ਵਿੱਚ "ਅਰਧ ਭੁਜੰਗ" (ਸ਼ੰਖਨਾਰੀ) ਦੀ ਥਾਂ ਭੀ ਭੁਜੰਗਪ੍ਰਯਾਤ ਪਾਠ ਦੇਖਿਆ ਜਾਂਦਾ ਹੈ, ਪਰ ਭਾਵ ਉਸ ਥਾਂ ਅਰਥ ਤੋਂ ਹੈ, ਯਥਾ-#ਨਮੋ ਰਾਜ ਰਾਜੇ। ਨਮੋ ਸਾਜ ਸਾਜੇ।#ਨਮੋ ਸਾਹ ਸਾਹੇ। ਨਮੋ ਮਾਹ ਮਾਹੇ।।੨#(ੲ) ਜੇ ਭੁਜੰਗਪ੍ਰਯਾਤ ਦੇ ਪ੍ਰਤਿ ਚਰਣ ਚਾਰ ਦੀ ਥਾਂ ਛੀ ਯਗਣ ਹੋਣ, ਤਦ "ਕ੍ਰੀੜਾਚਕ੍ਰ" ਸੰਗ੍ਯਾ ਹੈ.#ਉਦਾਹਰਣ-#ਕਹੈ ਵਾਕ ਕੋ ਸੋਚਕੈ ਨਿੱਤ ਜੋਈ ਵਹੀ ਬੁੱਧਿਧਾਰੀ. ××#(ਸ) ਜੇ ਪ੍ਰਤਿ ਚਰਣ ਅੱਠ ਯਗਣ ਹੋਣ, ਤਦ "ਮਹਾ ਭੁਜੰਗਪ੍ਰਯਾਤ" ਸੰਗ੍ਯਾ ਹੈ, ਯਥਾ-#ਨਹੀ ਪੈਰ ਪਾਛੇ ਕਰੈ ਜੰਗ ਮੇ ਧੀਰਕੈ#ਜਾਨਿਯੇ ਤਾਂਹਿ ਕੋ ਬੀਰ ਪੂਰਾ. ×××#ਇਸ ਭੇਦ ਦਾ ਨਾਮ "ਸਵੈਯਾ" ਅਤੇ "ਝੂਲਨਾ" ਭੀ ਹੈ. ਦੇਖੋ, ਝੂਲਨੇ ਦਾ ਰੂਪ ੧. ਅਤੇ ਸਵੈਯੇ ਦਾ ਰੂਪ ੨੧.
Source: Mahankosh