ਭੂਰਿਸ੍ਰਵਾ
bhoorisravaa/bhūrisravā

Definition

भृरिश्रवस्. ਚੰਦ੍ਰਵੰਸ਼ੀ ਰਾਜਾ ਸੋਮਦੱਤ ਦਾ ਪੁਤ੍ਰ, ਕਾਸ਼ੀ ਪਾਸ ਭੁਇਲੀ ਨਾਮਕ ਨਗਰੀ ਦਾ ਰਾਜਾ. ਇਸ ਨੇ ਮਹਾਭਾਰਤ ਦੇ ਯੁੱਧ ਵਿੱਚ ਦੁਰਯੋਧਨ ਦਾ ਸਾਥ ਦਿੱਤਾ. ਜੰਗ ਵਿੱਚ ਅਰਜੁਨ ਨੇ ਇਸ ਦੇ ਹੱਥ, ਅਤੇ ਸਾਤ੍ਯਕਿ ਨੇ ਸਿਰ ਕੱਟਿਆ. "ਭੂਰਿਸ੍ਰਵਾ ਜਿਨ ਪਾਰਥ ਭ੍ਰਾਤ ਸੋ ਬੈਰ ਉਤਾਰ੍ਯੋ." (ਕ੍ਰਿਸਨਾਵ) ੨. ਵਿ- ਜਿਸ ਦੀ ਬਾਬਤ ਬਹੁਤ ਸੁਣਿਆ ਗਿਆ ਹੈ. ਭਾਵ- ਵਡੇ ਯਸ਼ ਵਾਲਾ.
Source: Mahankosh