Definition
ਸੰ. ਭੂਸਣ. ਸੰਗ੍ਯਾ- ਸਜਾਵਟ ਹੋਵੇ ਜਿਸ ਨਾਲ, ਗਹਿਣਾ, ਦੇਖੋ, ਭੂਸ ੨। ੨. ਕਾਵ੍ਯ ਦਾ ਅਲੰਕਾਰ। ੩. ਇੱਕ ਕਵਿ, ਜੋ ਸ਼ਿਵਰਾਜਭੂਸਣ ਅਤੇ ਭੂਸਣਹਜ਼ਾਰਾ ਆਦਿ ਦਾ ਕਰਤਾ ਹੈ. ਜਿਲਾ ਕਾਨਪੁਰ ਦੇ ਟਿਕਮਾਪੁਰ (ਤ੍ਰਿਵਿਕ੍ਰਮਪੁਰ) ਨਿਵਾਸੀ ਕਾਨ੍ਯਕੁਬਜ ਬ੍ਰਾਹਮਣ ਰਤਨਾਕਰ ਦੇ ਘਰ ਭੂਸਣ ਦਾ ਜਨਮ ਸੰਮਤ ੧੭੩੮ ਵਿੱਚ ਹੋਇਆ. ਵੀਰ ਅਤੇ ਰੌਦ੍ਰਰਸ ਦਾ ਇਹ ਅਦੁਤੀ ਕਵੀ ਸੀ. ਕੁਝ ਸਮਾਂ ਇਹ ਪੰਨੇ ਦੇ ਰਾਜਾ ਛਤ੍ਰਸਾਲ (ਸ਼ਤ੍ਰਸਾਲ) ਪਾਸ ਰਿਹਾ, ਫੇਰ ਸ਼ਿਵਾ ਜੀ ਦਾ ਦਰਬਾਰੀ ਕਵਿ ਹੋਇਆ.¹ ਭੂਸਣ ਦੀ ਕਵਿਤਾ ਵਡੀ ਉਤਸਾਹ ਵਧਾਉਣ ਵਾਲੀ ਹੈ.#ਇੰਦ੍ਰ ਜਿਮਿ ਜੰਭ ਪਰ ਵਾੜਵ ਸੁ ਅੰਭ ਪਰ#ਰਾਵਣ ਸਦੰਭ ਪਰ ਰਘੁਕੁਲਰਾਜ ਹੈ,#ਪੌਨ ਵਾਰਿਵਾਹ ਪਰ ਸ਼ੰਭੁ ਰਤਿਨਾਹ ਪਰ#ਜ੍ਯੋਂ ਸਹਸ੍ਰਬਾਹੁ ਪਰ ਰਾਮ ਦ੍ਵਿਜਰਾਜ ਹੈ,#ਦਾਵਾ ਦ੍ਰਮਦੁੰਡ ਪਰ ਚੀਤਾ ਮ੍ਰਿਗਝੁੰਡ ਪਰ#ਭੂਸਣ ਵਿਤੁੰਡ ਪਰ ਜੈਸੇ ਮ੍ਰਿਗਰਾਜ ਹੈ,#ਤੇਜ ਤਿਮਿਰੰਸ਼ ਪਰ ਕਾਨ੍ਹ ਜਿਮਿ ਕੰਸ਼ ਪਰ#ਤ੍ਯੋਂ ਮ੍ਲੇੱਛ ਵੰਸ਼ ਪਰ ਸ਼ੇਰ ਸ਼ਿਵਰਾਜ ਹੈ.#੪. ਵਾਣ ਕਵਿ ਦਾ ਪੁਤ੍ਰ ਭੂਸਣ ਭੱਟ. ਦੇਖੋ, ਵਾਣ. ੬.
Source: Mahankosh