Definition
ਵੇਸ ਧਾਰਨ ਵਾਲਾ. ਲਿਬਾਸ ਪਹਿਨਕੇ ਅਨੇਕ ਸ਼ਕਲਾਂ ਬਣਾਉਣ ਵਾਲਾ। ੨. ਮਾਨ ਪ੍ਰਤਿਸ੍ਟਾ ਅਥਵਾ ਧੋਖਾ ਦੇਣ ਲਈ ਆਪਣੀ ਅਸਲੀਅਤ ਵਿਰੁੱਧ ਹੋਰ ਸ਼ਕਲ ਕਰਨ ਵਾਲਾ. "ਨ੍ਰਿਪਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ." (ਬਿਲਾ ਸਧਨਾ) ਭਕ੍ਤਮਾਲ ਵਿੱਚ ਕਥਾ ਹੈ ਕਿ ਇਕ ਰਾਜਪੁਤ੍ਰੀ ਨੇ ਪ੍ਰਣ ਕੀਤਾ ਸੀ ਕਿ ਮੈਂ ਵਿਸਨੁ ਨੂੰ ਵਰਾਂਗੀ. ਇੱਕ ਪਾਖੰਡੀ ਵਿਸਨੁ ਦਾ ਰੂਪ ਬਣਾਕੇ ਆਇਆ ਅਤੇ ਕਨ੍ਯਾ ਵਰੀ. ਜਦ ਸਹੁਰੇ ਪੁਰ ਵਿਪਦਾ ਆਈ, ਤਦ ਸਭ ਨੇ ਕਿਹਾ ਕਿ ਵਿਸਨੁ ਦਾਮਾਦ ਹੁੰਦੇ ਸਤ੍ਰ ਦਾ ਕੀ ਡਰ ਹੈ? ਭੇਖੀ ਨੇ ਆਪਣੇ ਤਾਈਂ ਸ਼ਕ੍ਤਿਹੀਨੋ ਜਾਣਕੇ ਪਸ਼ਚਾਤਾਪ ਸਹਿਤ ਆਰਾਧਨਾ ਕੀਤੀ, ਜਿਸ ਪੁਰ ਪਰਮਾਤਮਾ ਨੇ ਸਾਰੇ ਵਿਘਨ ਦੂਰ ਕਰਦਿੱਤੇ.#ਮੀਰਾਂਬਾਈ ਦੀ ਭੀ ਐਸੀ ਹੀ ਕਥਾ ਹੈ ਕਿ ਇੱਕ ਪਾਂਮਰ ਆਪਣੇ ਤਾਈਂ "ਗਿਰਿਧਰ" ਪ੍ਰਗਟ ਕਰਕੇ ਮੀਰਾਂਬਾਈ ਪਾਸ ਖੋਟੀ ਵਾਸਨਾ ਨਾਲ ਆਇਆ, ਜਿਸ ਨੂੰ ਕਰਤਾਰ ਦੀ ਕ੍ਰਿਪਾ ਨਾਲ ਮੀਰਾਂਬਾਈ ਨੇ ਸੁਮਾਰਗ ਪਾਇਆ.#"ਕਰਿ ਭੇਖ ਥਕੇ ਭੇਖਵਾਨੀ." (ਮਃ ੩. ਵਾਰ ਗੂਜ ੧)
Source: Mahankosh