Definition
ਰਿਆਸਤ ਕਪੂਰਥਲਾ ਤਸੀਲ ਥਾਣਾ ਸੁਲਤਾਨਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਗਿੱਦੜਪਿੰਡੀ" ਤੋਂ ਦੋ ਮੀਲ ਉੱਤਰ ਹੈ. ਇਸ ਪਿੰਡ ਦੇ ਵਿੱਚ ਹੀ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈਕੇ ਇੱਥੇ ਭਾਈ ਫਿਰੰਦੇ ਰਬਾਬੀ ਪਾਸੋਂ ਰਬਾਬ ਲੈਣ ਆਏ ਸਨ. ਮੰਜੀਸਾਹਿਬ ਬਣਿਆ ਹੋਇਆ ਹੈ. ਸਰਾਧਾਂ ਦੀ ਦਸਮੀ ਨੂੰ ਮੇਲਾ ਹੁੰਦਾ ਹੈ. ਗੁਰਦ੍ਵਾਰੇ ਨਾਲ ੩. ਘੁਮਾਉਂ ਜ਼ਮੀਨ ਹੈ. ਪੁਜਾਰੀ ਕੋਈ ਨਹੀਂ, ਪਿੰਡ ਵਾਸੀ ਧੂਪਦੀਪ ਦੀ ਸੇਵਾ ਕਰਦੇ ਹਨ. ਜ਼ਮੀਨ ਦੀ ਜੋ ਆਮਦਨ ਹੁੰਦੀ ਹੈ ਓਹ ਦਸਮੀ ਦੇ ਮੇਲੇ ਪੁਰ ਖਰਚ ਕਰ ਦਿੰਦੇ ਹਨ.
Source: Mahankosh