Definition
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ.
Source: Mahankosh
Shahmukhi : بھوجن
Meaning in English
meal, repast, food, diet; aliment
Source: Punjabi Dictionary
BHOJAN
Meaning in English2
s. m, Food, diet, provisions; victuals, bread:—bhojan karná, páuṉá or bhojan shádan karná, v. n. To eat, to partake of food.
Source:THE PANJABI DICTIONARY-Bhai Maya Singh