Definition
ਸੰ. ਭੂਰ੍ਜਪਤ੍ਰ. ਭੋਜ (ਭੂਰ੍ਜ- Birch) ਬਿਰਛ ਦਾ ਛਿਲਕਾ, ਜੋ ਕਾਗਜ ਜੇਹਾ ਹੁੰਦਾ ਹੈ. ਪੁਰਾਣੇ ਜ਼ਮਾਨੇ ਇਸ ਪੁਰ ਗ੍ਰੰਥ ਲਿਖੇ ਜਾਂਦੇ ਸਨ. ਭੁਰ੍ਜ ਬਿਰਛ ਬਰਵਾਨੀ ਪਹਾੜਾਂ ਵਿੱਚ ੧੪੦੦੦ ਫੁਟ ਦੀ ਬਲੰਦੀ ਤਕ ਪਾਇਆ ਜਾਂਦਾ ਹੈ. ਤੰਤ੍ਰਸ਼ਾਸਤ੍ਰ ਵਿੱਚ ਭੋਜਪਤ੍ਰ ਪੁਰ ਮੰਤ੍ਰ ਲਿਖਣਾ ਉੱਤਮ ਮੰਨਿਆ ਹੈ.
Source: Mahankosh