ਭੋਪਾਲੀ
bhopaalee/bhopālī

Definition

ਇਹ ਕਲ੍ਯਾਣ ਠਾਟ ਦੀ ਔੜਵ ਰਾਗਿਣੀ ਹੈ. ਮੱਧਮ ਅਤੇ ਨਿਸਾਦ ਵਰਜਿਤ ਹਨ. ਸਾਰੇ ਸੁਰ ਸ਼ੁੱਧ ਲਗਦੇ ਹਨ. ਵਾਦੀ ਪੰਚਮ ਅਤੇ ਸੰਵਾਦੀ ਸੜਜ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਰ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਹ ਕਲਿਆਨ ਦੇ ਨਾਲ ਹੀ ਮਿਲਾਕੇ ਲਿਖੀ ਹੈ, ਕਿਉਂਕਿ. ਇਹ ਕਲਿਆਨ ਦੀ ਹੀ ਇੱਕ ਜਾਤਿ ਹੈ. ਦੇਖੋ, ਕਲਿਆਨ ਵਿੱਚ ਸ਼੍ਰੀ ਗੁਰੂ ਰਾਮਦਾਸਸਾਹਿਬ ਜੀ ਦਾ ਸ਼ਬਦ- "ਪਾਰਬ੍ਰਹਮ ਪਰਮੇਸੁਰੁ ਸੁਆਮੀ ਦੂਖਨਿਵਾਰਣੁ ਨਾਰਾਇਣੇ." ××
Source: Mahankosh