ਭ੍ਰਮਭੀਤ
bhramabheeta/bhramabhīta

Definition

ਭ੍ਰਮ (ਮਿਥ੍ਯਾਗ੍ਯਾਨ) ਦਾ ਪੜਦਾ. "ਭ੍ਰਮਭੀਤ ਜੀਤਿ ਮਿਟਾਵਉ." (ਆਸਾ ਮਃ ੫. ਪੜਤਾਲ) ਜੀ (ਚਿੱਤ) ਤੋਂ ਭ੍ਰਮ ਦਾ ਪੜਦਾ ਦੂਰ ਕਰੋ। ੨. ਭ੍ਰਮ ਦੀ ਭੀਤ (ਭਿੱਤਿ- ਫਸੀਲ) ਜਿੱਤਕੇ ਹਟਾਓ. ਭਾਵ ਭ੍ਰਮਰੂਪ ਕਿਲੇ ਦੀ ਕੰਧ ਤੋੜ ਸੁੱਟੋ.
Source: Mahankosh