ਭ੍ਰਾਂਤਿ
bhraanti/bhrānti

Definition

ਸੰ. भ्रान्ति- ਸੰਗ੍ਯਾ- ਭ੍ਰਮਣ. ਘੁੰਮਣਾ. "ਨਾਮੁ ਜਪਤ ਗੋਬਿੰਦ ਕਾ ਬਿਨਸੈ ਭ੍ਰਮਭ੍ਰਾਂਤਿ." (ਬਿਲਾ ਮਃ ੫) ੨. ਅਯਥਾਰਥਗ੍ਯਾਨ. ਝੂਠੀ ਸਮਝ. "ਭ੍ਰਾਤਿ ਤਜਿਛੋਡਿ ਤਉ ਅਮਿਉ ਪੀਜੈ." (ਮਾਰੂ ਮਃ ੧) ੩. ਸ਼ੱਕ. ਸੰਸਾ. "ਸ਼ਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ." (ਆਸਾ ਅਃ ਮਃ ੧) ੪. ਇੱਕ ਅਰਥਾਲੰਕਾਰ. ਕਿਸੇ ਵਸ੍‍ਤੁ ਦੇ ਤੁੱਲ ਦੂਜੀ ਵਸ੍‍ਤੁ ਨੂੰ ਵੇਖਕੇ ਉਸ ਦਾ ਰੂਪ ਹੀ ਮੰਨ ਲੈਣਾ "ਭ੍ਰਾਂਤਿ" ਅਲੰਕਾਰ ਹੈ. ਇਸ ਦਾ ਨਾਮ "ਭ੍ਰਮ" ਭੀ ਹੈ.#ਆਨ ਬਾਤ ਕੋ ਆਨ ਮੇ ਹੋਤ ਜਹਾਂ ਭ੍ਰਮ ਆਯ,#ਤਾਂਸੋਂ ਭ੍ਰਮ ਸਭ ਕਹਿਤ ਹੈਂ ਭੂਸਣ ਸੁਕਵਿ ਬਨਾਯ.#(ਸ਼ਿਵਰਾਜਭੂਸਣ)#ਉਦਾਹਰਣ-#ਮ੍ਰਿਗਤ੍ਰਿਸਨਾ ਜਿਉ ਝੂਠੋ ਇਹੁ ਜਗ#ਦੇਖਿ ਤਾਸਿ ਉਠਿ ਧਾਵੈ.#(ਗੁਉ ਮਃ ੯)#ਨਰਪਤਿ ਏਕੁ ਸਿੰਘਾਸਨਿ ਸੋਇਆ,#ਸੁਪਨੇ ਭਇਆ ਭਿਖਾਰੀ,#ਅਛਤ ਰਾਜ ਬਿਛੁਰਤ ਦੁਖੁ ਪਾਇਆ#ਸੋ ਗਤਿ ਭਈ ਹਮਾਰੀ.#(ਸੋਰ ਰਵਿਦਾਸ)#ਜੈਸੇ ਕਚਈ ਮੁਦਿਤ ਪੇਖ ਪ੍ਰਤਿਬਿੰਬ ਨਿਸਿ#ਸਿੰਘ ਪ੍ਰਤਿਬਿੰਬ ਦੇਖ ਕੂਪ ਮੇ ਪਰਤ ਹੈ,#ਜੈਸੇ ਕਾਂਚਮੰਦਿਰ ਮੇ ਮਾਨਸ ਅਨੰਦਮਈ#ਸ਼ਾਨ ਪੇਖ ਆਪਾਆਪ ਭੂਸਕੈ ਮਰਤ ਹੈ.#(ਭਾਗੁ ਕ)#ਬਾਜੀਗਰ ਜੈਸੀ ਬਾਜੀ ਮਾਯਾ ਕੀ ਕਨਾਤ ਸਾਜੀ#ਪਾਜੀ ਕੋ ਅਪਾਜੀ ਲਖ ਤਾਂਸੋਂ ਬਿਰਮਾਯੋ ਹੈ,#ਸੁਪਨੇਪਦਾਰਥ ਸੁਆਰਥ ਮੇ ਰਚ੍ਯੋ ਸੰਚੈ#ਸੰਚਿ ਸੰਚਿ ਜਾਗੇ ਤੇ ਬਹੁਰਿ ਪਛਤਾਯੋ ਹੈ,#ਸੁਕਤਾ ਰਜਤ ਮ੍ਰਿਗਤ੍ਰਿਸਨਾ ਮੇ ਨੀਰ ਜੈਸੇ#ਰੱਜੁ ਮੇ ਸਰਪ ਆਦਿ ਅੰਤ ਹੂੰ ਨ ਪਾਯੋ ਹੈ,#ਕੂੜ ਹੈ ਰੇ ਕੂੜ, ਮਨ ਮੂੜ ਲਗ ਨਾਮ ਰੂੜ#ਸਾਚੇ ਕੋ ਬਨਾਯੋ ਤਾਂਤੇ ਸਾਚੋਸੋ ਸੁਹਾਯੋ ਹੈ.#(ਨਾਪ੍ਰ)#(ਅ) ਭਯ, ਕ੍ਰੋਧ ਅਥਵਾ ਆਨੰਦ ਕਰਕੇ ਚਿੱਤ ਦਾ ਐਸਾ ਭ੍ਰਮ ਵਿੱਚ ਪੈਣਾ, ਜਿਸ ਤੋਂ ਯੋਗ ਅਯੋਗ ਦਾ ਧ੍ਯਾਨ ਜਾਂਦਾ ਰਹੇ, ਭ੍ਰਾਂਤਿ ਦਾ ਦੂਜਾ ਰੂਪ ਹੈ. ਇਸ ਨੂੰ "ਵਿਭ੍ਰਮ" ਭੀ ਆਖਦੇ ਹਨ.#ਉਦਾਹਰਣ-#ਭਾਈਆਂ ਮਾਰਨ ਭਾਈ ਦੁਰਗਾ ਜਾਣਕੈ.#(ਚੰਡੀ ੩)#ਸ਼੍ਰੋਨਨ ਮੇ ਸੁਨ ਬਾਜਨ ਕੀ ਧੁਨਿ#ਵਿਭ੍ਰਮ ਹੋਤ ਭਯੋ ਮਨ ਨਾਰੀ,#ਹਾਰ ਲਪੇਟਲਯੋ ਕਟਿ ਕੇ ਤਟ#ਕਿੰਕਨਿ ਲੈ ਗਰ ਬੀਚ ਸੁਧਾਰੀ,#ਨੂਪੁਰ ਹਾਥਨ ਮੇ ਪਹੁਁਚੀ ਪਗ#ਅੰਚਰ ਅੰਗਿਨ ਥਾਨ ਸਵਾਰੀ,#ਅੰਜਨ ਅੰਜ ਕਪੋਲਨ ਪੈ, ਚਖ-#ਜਾਵਕ ਡਾਰ ਨ ਧੀਰ ਵਿਚਾਰੀ.#(ਨਾਪ੍ਰ)
Source: Mahankosh