Definition
ਸੰ. भ्राम्. ਧਾ- ਝਿੜਕਣਾ. ਗੁੱਸਾ ਕਰਨਾ, ਪ੍ਰਕਾਸ਼ਣਾ। ੨. ਸੰਗ੍ਯਾ- ਕ੍ਰੋਧ। ੩. ਪ੍ਰਕਾਸ਼. "ਸਰਬ ਕੇ ਨਿਜ ਭਾਮ." (ਅਕਾਲ) ੪. ਸੂਰਜ। ੫. ਸ਼ਿਵ। ੬. ਭਾਮਿਨੀ ਦੀ ਥਾਂ ਭੀ ਭਾਮ ਸ਼ਬਦ ਆਇਆ ਹੈ. "ਨ੍ਰਿਪ ਧਾਮ ਭਾਮ ਏਕ ਸੈ ਅਧਿਕ ਏਕ." (ਭਾਗੁ ਕ) ਦੇਖੋ, ਭਾਮਿਨੀ ੧। ੭. ਕ੍ਰੋਧ ਵਾਲੀ ਇਸਤ੍ਰੀ। ੭. ਭੈਣ ਦਾ ਪਤਿ, ਭਣੋਈਆ.
Source: Mahankosh