ਭੜਥੂਆ
bharhathooaa/bharhadhūā

Definition

ਇਹ ਸ਼ੰਖਨਾਰੀ ਛੰਦ ਦਾ ਹੀ ਨਾਮਾਂਤਰ ਹੈ. ਅਰਥਾਤ ਪ੍ਰਤਿ ਚਰਣ ਦੋ ਯਗਣ. ਜੰਗ ਦਾ ਭੜਥੂ ਇਸ ਵਿੱਚ ਵਰਣਨ ਕਾਰਣ ਇਹ ਸੰਗ੍ਯਾ- ਹੋਗਈ ਹੈ.#ਉਦਾਹਰਣ-#ਢਢੰਕੰਤ ਢੋਲੰ। ਬਬਕੰਤ ਬੋਲੰ।#ਉਛੰਕੰਤ ਤਾਜੀ। ਗਜੰਕੰਤ ਗਾਜੀ ॥ (ਕਲਕੀ)#(ਅ) ਦੂਜਾ ਰੂਪ- ਚਾਰ ਚਰਣ. ਪ੍ਰਤਿ ਚਰਣ ਸ, ਯ, , .#ਉਦਾਹਰਣ-#ਸਟਕੰਤ ਸੂਰੰ। ਬਰਕੰਤ ਹੂਰੰ।#ਬਬਕੰਤ ਬੀਰੰ ਛੁਟਕੰਤ ਤੀਰੰ ॥ (ਗੁਵਿ ੬)
Source: Mahankosh