Definition
ਇੱਕ ਜੱਟ ਜਾਤਿ। ੨. ਰਾਜ ਨਾਭਾ, ਨਜਾਮਤ ਭੂਲ, ਥਾਣਾ ਧਨੌਲਾ ਵਿੱਚ ਭੰਦੇਰ ਜੱਟਾਂ ਦਾ ਵਸਾਇਆ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਬਰਨਾਲੇ ਤੋਂ ਪੰਦਰਾਂ ਮੀਲ ਦੱਖਣ ਹੈ. ਇਸ ਥਾਂ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਮੌੜ ਪਿੰਡ ਤੋਂ ਚੱਲਕੇ ਆਏ ਹਨ. ਲੋਕਾਂ ਨੂੰ ਸ਼੍ਰੱਧਾਹੀਨ ਜਾਣਕੇ ਡੇਰਾ ਨਹੀਂ ਕੀਤਾ. ਜਿੱਥੇ ਕੁਝ ਸਮਾਂ ਘੋੜਾ ਠਹਿਰਾਇਆ ਹੈ, ਉੱਥੇ ਹੁਣ ਗੁਰਦ੍ਵਾਰਾ ਹੈ, ਪਾਸ ਰਹਿਣ ਦੇ ਮਕਾਨ ਹਨ. ਰਿਆਸਤ ਨਾਭੇ ਵੱਲੋਂ ੧੮੩ ਵਿੱਘੇ ਜ਼ਮੀਨ ਹੈ. ਪੁਜਾਰੀ ਸਿੰਘ ਹੈ. ਇਸ ਪਿੰਡ ਨੂੰ ਪੰਧੇਰ ਭੀ ਆਖਦੇ ਹਨ. ਭੰਦੋਰ ਤੋਂ ਚੱਲਕੇ ਗੁਰੂ ਸਾਹਿਬ ਨੇ ਡੇਰਾ ਅਲੀਸ਼ੇਰ ਕੀਤਾ.
Source: Mahankosh