ਭੱਟ
bhata/bhata

Definition

ਸੰ. भट्. ਧਾ- ਬੋਲਣਾ, ਵਿਵਾਦ ਕਰਨਾ, ਭਾੜੇ ਪੁਰ ਲੈਣਾ। ੨. ਸੰਗ੍ਯਾ- ਭਾੜੇ ਲਿਆ ਹੋਇਆ ਸਿਪਾਹੀ. ਭਾਵ- ਯੋਧਾ। ੩. ਨੌਕਰ। ੪. ਭਾੜਾ। ੫. ਦੇਖੋ, ਭੱਟ.; ਸੰ. ਸੰਗ੍ਯਾ- ਉਸਤਤਿ ਪੜ੍ਹਨ ਵਾਲਾ ਕਵਿ. ਰਾਜਦਰਬਾਰ ਵਿੱਚ ਰਾਜਾ ਅਤੇ ਯੋਧਿਆਂ ਦਾ ਯਸ਼ ਕਹਿਣ ਵਾਲਾ। ੨. ਵੇਦਗ੍ਯਾਤਾ ਪੰਡਿਤ। ੩. ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਨ੍ਹਾਂ ਦੀ ਬਾਣੀ ਜੱਟਾਂ ਦੇ ਸਵੈਯੇ ਨਾਮ ਤੋਂ ਪ੍ਰਸਿੱਧ ਹੈ. ਸੂਰਯਪ੍ਰਕਾਸ਼ ਵਿੱਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ,¹ ਯਥਾ-#ਇਕ ਇਕ ਵੇਦ ਚੁਤਰਵਪੁ ਧਾਰੇ#ਪ੍ਰਗਟ ਨਾਮ ਤਿਨ ਕਹੋਂ ਅਸੰਸ,#ਪੂਰਵ ਸਾਮਵੇਦ ਕੇ ਇਹ ਭੇ-#ਮਥੁਰਾ ਜਾਲਪ ਬਲ ਹਰਿਬੰਸ,#ਪੁਨਿ ਰਿਗਵੇਦ ਕਲ੍ਯ ਜਲ ਨਲ ਤ੍ਰੈ.#ਕਲਸਹਾਰ ਚੌਥੇ ਗਿਨਿ ਅੰਸ,#ਭਏ ਯਜੁਰ ਕੇ ਟਲ੍ਯ ਸਲ੍ਯ ਪੁਨਿ#ਬਹੁਰ ਅਥਰਵਣ ਦਾਸਰੁ ਕੀਰਤਿ#ਗਨਿ ਗਯੰਦ ਸਦਰੰਗ ਸੁਚਾਰ,#ਕਮਲਾਸਨ ਕੋ ਭਿੱਖਾ ਨਾਮ ਸੁ#ਇਹ ਸਭ ਤੇ ਭਾ ਅਧਿਕ ਉਦਾਰ."#(ਗੁਪ੍ਰਸੂ ਰਾਸਿ ੩. ਅਃ ੪੮)#੪. ਇੱਕ ਜਾਤਿ, ਜਿਸ ਨੂੰ ਬ੍ਰਾਹਮਣੀ ਦੇ ਉਦਰ ਤੋਂ ਛਤ੍ਰੀ ਦੇ ਵੀਰਯ ਦ੍ਵਾਰਾ ਉਪਜਿਆ ਮੰਨਿਆ ਹੈ. ਕਈਆਂ ਨੇ ਵੈਸ਼੍ਯ ਜਾਤਿ ਦੀ ਇਸਤ੍ਰੀ ਤੋਂ ਸ਼ੂਦ੍ਰ ਦੀ ਸੰਤਾਨ ਭੱਟ ਕਹੀ ਹੈ।² ੪. ਦੇਖੋ, ਭੱਟਾਚਾਰਯ.
Source: Mahankosh

Shahmukhi : بھٹّ

Parts Of Speech : noun, masculine

Meaning in English

bard, minstrel, panegyrist; flatterer, genealogist; feminine ਭਟਣੀ or ਭਟਿਆਣੀ
Source: Punjabi Dictionary