ਭੱਟਾਚਾਰਯ
bhataachaaraya/bhatāchārēa

Definition

भट्टाचार्य. ਵੇਦਤਤ੍ਵ ਜਾਣਨ ਵਾਲਾ ਮਹਾਨ ਪੰਡਿਤ। ੨. ਉਦਯਨਾਚਾਰਯ ਦੀ ਉਪਾਧੀ। ੩. ਕੁਮਾਰਿਲਭੱਟ. ਇਹ ਮੀਮਾਂਸਾ ਸ਼ਾਸਤ੍ਰ ਦਾ ਆਚਾਰਯ ਸੀ. ਕੁਮਾਰਿਲ ਨੇ ਬੌੱਧਮਤ ਦੇ ਪੰਡਿਤਾਂ ਤੋਂ ਵਿਦ੍ਯਾ ਪੜ੍ਹਕੇ ਬੌੱਧਮਤ ਦਾ ਖੰਡਨ ਅਤੇ ਵੇਦਮਤ ਦਾ ਮੰਡਨ ਕੀਤਾ. ਗੁਰੂ ਨਾਲ ਵਿਰੋਧ ਕਰਨ ਦਾ ਪਾਪ ਮੰਨਕੇ ਕੁਮਾਰਿਲਭੱਟ ਫੂਸ ਦੀ ਅੱਗ (ਤੁਸਾਨਲ) ਵਿੱਚ ਜਲਕੇ ਮਰ ਗਿਆ. ਇਹ ਸ਼ੰਕਰਾਚਾਰਯ ਦਾ ਸਮਕਾਲੀਨ ਸੀ। ੪. ਦਸਮਗ੍ਰੰਥ ਦੇ ੪੦੫ਵੇਂ ਚਰਿਤ੍ਰ ਵਿੱਚ ਲਿਖਿਆ ਹੈ ਕਿ ਮਹਾਕਾਲ ਦੇ ਪਸੀਨੇ ਤੋਂ ਭੱਟਾਚਾਰਯ ਉਪਜਿਆ, ਜੋ ਉਸਤਤਿਪਾਠਕਾਂ ਦਾ ਆਚਾਰਯ ਹੈ. "ਮਹਾਕਾਲ ਕੋ ਭਯੋ ਪ੍ਰਸੇਤਾ। ਡਾਰ੍ਯੋ ਭੂਮਿ ਪੌਂਛਕਰ ਤੇਤਾ। ਭੱਟਾਚਾਰਯ ਰੂਪ ਤਬ ਧਰਾ."
Source: Mahankosh