ਮਉਲਾ
maulaa/maulā

Definition

ਵਿ- ਪ੍ਰਭੁੱਲਿਤ ਕਰਨ ਵਾਲਾ, ਜਿਸ ਦ੍ਵਾਰਾ ਮਉਲਣਾ ਹੁੰਦਾ ਹੈ. ਦੇਖੋ, ਮਉਲਣਾ. "ਸੋਈ ਮਉਲਾ ਜਿਨਿ ਜਗੁ ਮਉਲਿਆ." (ਸ੍ਰੀ ਮਃ ੧) ੨. ਪ੍ਰਫੁੱਲਿਤ. ਆਨੰਦ ਖ਼ੁਸ਼. "ਮੇਰਾ ਮਨ ਤਨ ਮਉਲਾ." (ਵਾਰ ਰਾਮ ੨. ਮਃ ੫) "ਜਿਉ ਬੂੰਦਹਿ ਚਾਤ੍ਰਿਕ ਮਉਲਾ." (ਗੂਜ ਮਃ ੫) ੩. ਅ਼. [موَلا] ਅਥਵਾ [موَلےٰ] ਸੰਗ੍ਯਾ- ਆਜ਼ਾਦ ਕਰਨ ਵਾਲਾ (ਮੁਕ੍ਤਿਦਾਤਾ) ਕਰਤਾਰ. "ਮਉਲਾ ਖੇਲ ਕਰੇ ਸਭਿ ਆਪੇ." (ਮਾਰੂ ਅੰਜੁਲੀ ਮਃ ੫) ੪. ਉਹ ਗ਼ੁਲਾਮ, ਜੋ ਆਜ਼ਾਦ ਕੀਤਾ ਗਿਆ ਹੈ। ੫. ਮਾਲਿਕ. ਸ੍ਵਾਮੀ। ੬. ਅਦਾਲਤੀ। ੭. ਪੰਜਾਬੀ ਵਿੱਚ ਬੁੱਢੇ ਬੈਲ ਨੂੰ ਇਸ ਲਈ ਮਉਲਾ ਸੱਦੀਦਾ ਹੈ ਕਿ ਉਹ ਆਜ਼ਾਦ ਕੀਤਾ ਜਾਂਦਾ ਹੈ.
Source: Mahankosh