Definition
ਸੰ. ਮਕ੍ਸ਼ਿਕਾ. ਸੰਗ੍ਯਾ- ਮੱਖੀ. House- fly ਇੱਕ ਪਰਦਾਰ ਜੀਵ ਜਿਸ ਦੇ ਛੀ ਪੈਰ ਹੁੰਦੇ ਹਨ. ਇਹ ਕੂੜੇ ਅਤੇ ਮੈਲੇ ਅਸਥਾਨਾਂ ਵਿੱਚ ਆਂਡੇ ਦਿੰਦੀ ਹੈ, ਜਿਨ੍ਹਾਂ ਤੋਂ ੧੦- ੧੨ ਦਿਨਾਂ ਅੰਦਰ ਬੱਚੇ ਜੁਆਨ ਹੋ ਜਾਂਦੇ ਹਨ. ਛੂਤ ਦੀਆਂ ਬਹੁਤ ਬੀਮਾਰੀਆਂ ਇਸੇ ਤੋਂ ਫੈਲਦੀਆਂ ਹਨ, ਕਿਉਂਕਿ ਇਹ ਆਪਣੇ ਸ਼ਰੀਰ ਨਾਲ ਰੋਗ ਦੀ ਲਾਗ ਦੂਜੇ ਥਾਂ ਲਾ ਦਿੰਦੀ ਹੈ. "ਮਖਿਕਾ ਅਨਿਕ ਭ੍ਰਮਤ ਚਹੁ ਘਾਈਂ." (ਗੁਪ੍ਰਸੂ) "ਮਖੀ ਮਿਠੈ ਮਰਣਾ." (ਮਃ ੧. ਵਾਰ ਮਲਾ) ੨. ਸ਼ਹਿਦ ਦੀ ਮੱਖੀ, ਜੋ ਮਧੁ ਇਕੱਠਾ ਕਰਦੀ ਹੈ. Bee ਦੇਖੋ, ਮਕ੍ਸ਼੍ ਧਾ। ੩. ਦੇਖੋ, ਮੱਖੀ ੨.
Source: Mahankosh