Definition
ਸੰ. ਮਾਰ੍ਗ. ਸੰਗ੍ਯਾ- ਰਸਤਾ. ਰਾਹ. ਪਥ। ੨. ਸੰ. ਮਗ੍ਨ. ਵਿ- ਡੁੱਬਿਆ ਹੋਇਆ. "ਦੇਖਿ ਰੂਪ ਅਤਿ ਅਨੂਪ ਮੋਹ ਮਹਾ ਮਗ ਭਈ." (ਸਵੈਯੇ ਮਃ ੪. ਕੇ) ੩. ਮਕਰ (ਨਿਹੰਗ). ਮਗਰਮੱਛ. "ਮਗ ਮਾਨਹੁ ਨਾਗ ਬਡੇ ਤਿਹ ਮੇ." (ਕ੍ਰਿਸਨਾਵ) ਸੈਨਾਰੂਪ ਨਦੀ ਵਿੱਚ ਨਾਗ (ਹਾਥੀ) ਮਾਨੋ ਮਗਰਮੱਛ ਹਨ। ੪. ਦੇਖੋ, ਭੋਜਕੀ.
Source: Mahankosh