Definition
ਜਿਲਾ ਫਿਰੋਜ਼ਪੁਰ, ਤਸੀਲ ਮੁਕਤਸਰ ਵਿੱਚ, ਮੁਕਤਸਰ ਤੋਂ ਸੱਤ ਕੋਹ ਉੱਤਰ ਪੂਰਵ ਇੱਕ ਪਿੰਡ, ਜਿਸ ਦਾ ਹੁਣ ਨਾਮ "ਨਾਗੇ ਕੀ ਸਰਾਇ" ਹੈ, ਕਿਉਂਕਿ ਇਹ ਉਜੜਿਆ ਥੇਹ ਉਦਾਸੀ ਨਾਗੇ ਸਾਧੂ ਨੇ ਆਬਾਦ ਕੀਤਾ ਸੀ. ਇੱਥੇ ਇੱਕ ਗੁਰਦ੍ਵਾਰਾ ਗੁਰੂ ਨਾਨਕਦੇਵ ਜੀ ਦਾ, ਦੂਜਾ ਸ਼੍ਰੀ ਗੁਰੂ ਅੰਗਦ ਜੀ ਦਾ ਹੈ. ਗੁਰੂ ਅੰਗਦਦੇਵ ਜੀ ਦਾ ਜਨਮਅਸਥਾਨ ਪਿੰਡ ਤੋਂ ਚਾਰ ਸੌ ਕਦਮ ਪੂਰਵ ਵੱਲ ਮਤੇ ਦੀ ਸਰਾਇ ਤੇ ਥੇਹ ਪੁਰ ਹੈ. ਇੱਥੇ ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਬਰੂਵਾਲੀ (ਬੀ. ਬੀ. ਸੀ. ਆਈ. ਰੇਲਵੇ) ਤੋਂ ਇਹ ਥਾਂ ਡੇਢ ਮੀਲ ਦੱਖਣ ਵੱਲ ਹੈ.
Source: Mahankosh