Definition
ਅ਼. [مدینہ] ਸ਼ਹਿਰ. ਨਗਰ। ੨. ਅਰਥ ਦਾ ਇੱਕ ਪ੍ਰਸਿੰਧ ਨਗਰ. ਜਿੱਥੇ ਮਹੁਮੰਦਮ ਸਾਹਿਬ ਦਾ ਦੇਹਾਂਤ ਹੋਇਆ ਅਰ ਉਨ੍ਹਾਂ ਦੀ ਕਬਰ ਵਿਦ੍ਯਮਾਨ ਹੈ. ਹ਼ਜ਼ਰਤ ਮੁਹ਼ੰਮਦ ਨੇ ਆਖਿਆ ਹੈ ਕਿ ਮਦੀਨੇ ਦੀ ਰਖ੍ਯਾ ਫ਼ਰਿਸ਼ਤੇ ਕਰਦੇ ਹਨ. ਮਦੀਨਾ ਪਹਾੜਧਾਰਾ ਦੀ ਜੜ ਵਿੱਚ ਪੱਧਰ ਜ਼ਮੀਨ ਪੁਰ ਵਸਿਆ ਹੋਇਆ ਹੈ. ਇਸ ਦੀ ਸ਼ਹਰਪਨਾਹ ੩੫- ੪੦ ਫੁਟ ਉੱਚੀ ਹੈ. ੩੦ ਬੁਰਜ ਅਤੇ ਇਰਦ ਗਿਰਦ ਖਾਈ ਹੈ. ਇਸ ਥਾਂ ਪ੍ਰਸਿੱਧ ਇਮਾਰਤ ਨਬੀ ਦੀ ਮਸੀਤ ਹੈ. ਖੂਹਾਂ ਦਾ ਪਾਣੀ ਮਿੱਠਾ ਹੈ, ਪਾਸ ਇੱਕ ਨਹਿਰ ਭੀ ਵਗਦੀ ਹੈ. ਸ਼ਹਰ ਦੇ ਆਸ ਪਾਸ ਖਜੂਰ ਆਦਿ ਬਿਰਛਾਂ ਦੇ ਬਾਗ ਹਨ. "ਕੇਤੇ ਮਦੀਨਾ ਮਕਾ ਨਿਵਾਸੀ." (ਅਕਾਲ) ਮਦੀਨੇ ਦਾ ਪਹਿਲਾ ਨਾਮ ਯਸਰਿਬ (ਉਜੜਿਆ ਹੋਇਆ) ਸੀ.
Source: Mahankosh