Definition
ਸੰ. ਮਧੁਪਰ੍ਕ. ਤੰਤ੍ਰਸ਼ਾਸਤ੍ਰ ਅਨੁਸਾਰ ਦੋ ਤੋਲਾ ਘੀ, ਦੋ ਤੋਲਾ ਸ਼ਹਦ, ਤਿੰਨ ਤੋਲਾ ਦਹੀਂ, ਇਨ੍ਹਾਂ ਨੂੰ ਮਿਲਾਕੇ ਬਣਾਇਆ ਹੋਇਆ ਪੀਣ ਯੋਗ੍ਯ ਪਦਾਰਥ, ਜੋ ਦੇਵਤਿਆਂ ਨੂੰ ਅਰਪਿਆ ਜਾਂਦਾ ਹੈ ਅਰ ਖਾਸ ਕਰਕੇ ਦੁਲਹਾ (ਲਾੜੇ) ਨੂੰ ਵਿਆਹ ਸਮੇਂ ਪਿਆਇਆ ਜਾਂਦਾ ਹੈ. ਮਧੁਪਰਕ ਦਾ ਪੀਣਾ ਕਾਂਸੀ ਦੇ ਭਾਂਡੇ ਵਿੱਚ ਵਿਧਾਨ ਹੈ.¹ ਕਾਲਿਕਾ ਪੁਰਾਣ ਅਨੁਸਾਰ- ਦਹੀਂ, ਘੀ, ਜਲ, ਸ਼ਹਦ ਅਤੇ ਖੰਡ, ਇਨ੍ਹਾਂ ਪੰਜ ਪਦਾਰਥਾਂ ਤੋਂ ਮਧੁਪਰਕ ਬਣਦਾ ਹੈ. ਦੇਖੋ, ਅਃ ੬੭.
Source: Mahankosh