Definition
ਮਨੁਸ- ਅਸ੍ਟ. ਦੂਜਾ ਪਾਠ- ਮਨਖੋਸਤ ਮਾਨੁਸ- ਸ਼ਤ. ਅੱਠ ਅਥਵਾ ਸੌ ਮਾਨੁਸ ਦੋਹਾਂ ਬਾਹਾਂ ਨੂੰ ਸਿੱਧਿਆ ਕਰਕੇ ਤਾਣੀਏ. ਤਦ "ਮਾਨੁਸ" ਮਾਪ ਹੁੰਦਾ ਹੈ। ਜੋ ਦੋ ਗਜ਼ ਬਰਾਬਰ ਹੈ. ਅੱਠ ਮਾਨੁਸ ੧੬. ਗਜ਼ ਅਤੇ ਸੌ ਮਾਨੁਸ ਦੇ ਸੌ ਗਜ਼, ਪੰਜਾਬੀ ਵਿਚ ਮਾਨੁਸ "ਪੁਰ" ਹੈ, ਸੰਸਕ੍ਰਿਤ ਵਿੱਚ "ਵ੍ਯਾਮ" ਆਖਦੇ ਹਨ. "ਮਨਖੋਸਤ ਲੌ ਜਲ ਉੱਚ ਭਯੋ." (ਕ੍ਰਿਸਨਾਵ) ਕ੍ਰਿਸਨ ਜੀ ਦੇ ਜਮੁਨਾ ਵਿੱਚ ਕੁੱਦਣ ਤੋਂ ਅੱਠ ਅਥਵਾ ਸੌ ਮਾਨੁਸ ਜਲ ਉਛਲਕੇ ਉੱਚਾ ਹੋਇਆ.
Source: Mahankosh