Definition
ਸੰ. ਸੰਗ੍ਯਾ- ਮਨ੍ਹੰਤਰ.; ਸੰ. ਸੰਗ੍ਯਾ- ਮਨੂ ਦੇ ਰਾਜ ਕਰਨ ਦਾ ਸਮਾਂ. ਉਤਨਾ ਵੇਲਾ, ਜਿਤਨੇ ਵਿੱਚ ਇੱਕ ਮਨੁ ਆਪਣਾ ਅਧਿਕਾਰ ਭੋਗਦਾ ਹੈ. ਪੁਰਾਣਾਂ ਅਨੁਸਾਰ ਇਹ ਯੁਗਾਂ ਦੀਆਂ ੭੧ ਚੌਕੜੀਆਂ ਦੇ ਬਰਾਬਰ ਹੈ, ਅਥਵਾ ੩੧੧, ੪੪੮, ੦੦੦ ਵਰ੍ਹੇ ਪ੍ਰਮਾਣ ਜਾਣਨਾ ਚਾਹੀਏ. "ਤਿਸ ਮਨ੍ਵੰਤਰ ਕੇ ਵਿਖੇ ਕਥਾ ਕਈ ਇਹ ਭਾਇ." (ਗੁਪ੍ਰਸੂ) ਕਈ ਗ੍ਰੰਥਾਂ ਵਿੱਚ ਮਨ੍ਵੰਤਰ ਦਾ ਪ੍ਰਮਾਣ ੪੩੨੦੦੦੦ ਵਰ੍ਹੇ ਭੀ ਹੈ, ਜੌ ਦੇਵਤਿਆਂ ਦੇ ੧੨੦੦੦ ਵਰ੍ਹਿਆਂ ਤੁੱਲ ਹੈ.
Source: Mahankosh