Definition
ਲਹੌਰ ਦਾ ਵਪਾਰੀ. ਜਿਸ ਨੂੰ ਭਾਈ ਭਗੀਰਥ ਦੀ ਸੰਗਤਿ ਤੋਂ, ਪ੍ਰੇਮ ਜਾਗਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਦਾ ਸਿੱਖ ਹੋਇਆ. ਇਹ ਗੁਰੂਸਾਹਿਬ ਦੀ ਆਗ੍ਯਾ ਨਾਲ ਸੰਗਲਾਦੀਪ ਵਪਾਰ ਲਈ ਗਿਆ ਅਰ ਉਥੇ ਗੁਰਮਤ ਦਾ ਪ੍ਰਚਾਰ ਕੀਤਾ. ਸੰਗਲਾਦੀਪ ਦੇ ਰਾਜੇ ਨੂੰ ਭੀ ਮਨਸੁਖ ਦੀ ਸੰਗਤਿ ਨਾਲ ਗੁਰਬਾਣੀ ਦਾ ਪ੍ਰੇਮ ਜਾਗਿਆ ਅਤੇ ਗੁਰੂ ਨਾਨਕਦੇਵ ਦੀ ਸਿੱਖੀ ਧਾਰਨ ਕੀਤੀ.
Source: Mahankosh