Definition
ਨਾਭੇ ਤੋਂ ਪੰਜ ਕੋਹ ਪੱਛਮ, ਰਿਆਸਤ ਪਟਿਆਲਾ, ਨਜਾਮਤ ਸੁਨਾਮ, ਥਾਣਾ ਭਵਾਨੀਗੜ੍ਹ ਦੇ ਨਗਰ "ਛੀਟਾਂਵਾਲਾ"¹ ਦਾ ਨਾਉਂ, ਜਿਸ ਨੂੰ ਮਨਸੂਰਅਲੀਖ਼ਾਂ ਕਾਕੜੇ ਵਾਲੇ ਰਾਜਪੂਤ ਨੇ ਵਸਾਇਆ ਸੀ. ਏਥੇ ਸ਼੍ਰੀ ਗੁਰੂ ਨਾਨਕ ਦੇਵ ਚੰਦਨਦਾਸ ਜਾੜੇ ਗੋਤ੍ਰ ਦੇ ਖਤ੍ਰੀ ਭਗਤ ਦੇ ਚੌਬਾਰੇ ਵਿੱਚ ਠਹਿਰੇ ਸਨ. ਇਹ ਪਵਿਤ੍ਰ ਥਾਂ ਜਾੜਿਆਂਵਾਲੀ ਹਵੇਲੀ ਅੰਦਰ ਹੈ. ਹੁਣ ਦੂਜੀ ਛੱਤ ਢਹਿ ਜਾਣ ਕਾਰਣ ਚੌਬਾਰਾ ਨਹੀਂ ਹੈ. ਕੁਝ ਪ੍ਰੇਮੀ ਸਿੱਖਾਂ ਨੇ ਇਸ ਗੁਰਦ੍ਵਾਰੇ ਨੂੰ ਸੁੰਦਰ ਬਣਾਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਅਸਥਾਪਨ ਦਾ ਪ੍ਰਬੰਧ ਕੀਤਾ ਸੀ, ਪਰ ਸਫਲ ਮਨੋਰਥ ਨਹੀਂ ਹੋਏ. ਰੇਲਵੇ ਸਟੇਸ਼ਨ ਛੀਟਾਂਵਾਲੇ ਤੋਂ ਪੌਣ ਮੀਲ ਦੱਖਣ ਪੂਰਵ ਹੈ.
Source: Mahankosh