Definition
ਜਿਲਾ ਅੰਬਾਲਾ ਵਿੱਚ ਇੱਕ ਨਗਰ, ਜਿਸ ਨੂੰ ਗੰਗਾਰਾਮ ਦੇ ਪੁਤ੍ਰ ਗਰੀਬਦਾਸ ਨੇ ਸੰਮਤ ੧੮੨੧ ਵਿੱਚ, ੪੮ ਹੋਰ ਪਿੰਡਾਂ ਸਮੇਤ ਫਤੇ ਕਰਕੇ, ਆਪਣੀ ਰਾਜਧਾਨੀ ਥਾਪਿਆ. ਗਰੀਬਦਾਸ ਦੇ ਮਰਨ ਪੁਰ ਗੋਪਾਲ ਸਿੰਘ ਮਨੀਮਾਜਰੇ ਦਾ ਰਈਸ ਹੋਇਆ, ਜਿਸ ਨੂੰ ਅੰਗ੍ਰੇਜ਼ੀ ਸਰਕਾਰ ਨੇ ਰਾਜਾ ਦੀ ਪਦਵੀ ਦਿੱਤੀ. ਗੋਪਾਲਸਿੰਘ ਦਾ ਪੁਤ੍ਰ ਹਮੀਰਸਿੰਘ, ਉਸ ਦਾ ਪੁਤ੍ਰ ਗੋਵਰਧਨ ਸਿੰਘ, ਉਸ ਦਾ ਗੁਰਬਖਸ਼ ਸਿੰਘ ਅਤੇ ਉਸ ਦਾ ਭਗਵਾਨ ਸਿੰਘ ਹੋਇਆ, ਜਿਸ ਦੇ ਵੰਸ਼ ਨਾ ਹੋਣ ਕਰਕੇ ਇਹ ਰਿਆਸਤ ਸਰਕਾਰ ਨੇ ਜਬਤ ਕਰ ਲਈ. ਮਨੀਮਾਜਰੇ ਨਾਲ ਰਿਆਸਤ ਨਾਭੇ ਦੀ ਸਾਕਾਗੀਰੀ ਰਹੀ ਹੈ.
Source: Mahankosh