ਮਨੋਹਰਦਾਸ
manoharathaasa/manoharadhāsa

Definition

ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ। ੨. ਸੰਗਤਸਾਹਿਬ ਦੀ ਪੱਧਤਿ ਵਿੱਚੋਂ ਇੱਕ ਕਰਨੀ ਵਾਲੇ ਉਦਾਸੀ ਸਾਧੂ, ਜੋ ਵਿਸ਼ੇਸ ਕਨਖਲ ਰਹਿਂਦੇ ਸਨ, ਇਨ੍ਹਾਂ ਦਾ ਸਿੱਖਰਿਆਸਤਾਂ ਵਿੱਚ ਵੱਡਾ ਮਾਨ ਸੀ. ਉਦਾਸੀਆਂ ਦਾ ਛੋਟਾ ਅਖਾੜਾ ਕਾਇਮ ਕਰਨ ਵਿੱਚ ਮਨੋਹਰਦਾਸ ਮਹਾਤਮਾ ਦਾ ਭਾਰੀ ਹਿੱਸਾ ਹੈ. ਮਹਾਰਾਜਾ ਕਰਮਸਿੰਘ ਪਟਿਆਲਾਪਤਿ ਨੇ ਇੱਕ ਵਾਰ ਇੱਕ ਲੱਖ ਰੁਪਯਾ ਮਨੋਹਰਦਾਸ ਜੀ ਦੀ ਭੇਟਾ ਕੀਤਾ, ਜਿਸ ਨੂੰ ਉਨ੍ਹਾਂ ਨੇ ਉਪਕਾਰ ਲਈ ਖਰਚਕੇ ਸਨੌਰ ਦੇ ਰਸਤੇ ਨਦੀ ਦਾ ਪੁਲ, ਅਤੇ ਛੋਟੇ ਅਖਾੜੇ ਦੀ ਛਾਉਣੀ ਕਨਖਲ ਬਨਵਾ ਦਿੱਤੀ. ਮਨੋਹਰਦਾਸ ਜੀ ਉੱਤਮ ਵੈਦ੍ਯ ਭੀ ਸਨ. ਇਨ੍ਹਾਂ ਨੇ ਅਨੇਕ ਰੋਗੀਆਂ ਨੂੰ ਅਰੋਗ ਕਰਕੇ ਗੁਰੂ ਨਾਨਕਦੇਵ ਦੀ ਸਿੱਖ ਕੀਤਾ। ੩. ਗੋਇੰਦਵਾਲ ਨਿਵਾਸੀ ਇੱਕ ਪ੍ਰੇਮੀ ਸਿੱਖ, ਜਿਸ ਨੇ ਸ਼੍ਰੀ ਗੁਰੂ ਅਰਜਨਦੇਵ ਨੂੰ ਚਿਰ ਤੀਕ ਗੋਦੀ ਖਿਡਾਇਆ. ਇਸ ਦਾ ਦੇਹਾਂਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਫੈਲੇ ਹੋਇਆ.
Source: Mahankosh