ਮਰਜਾਦੁ
marajaathu/marajādhu

Definition

ਸੰ. ਮਰ੍‍ਯਾਦ. ਮਰ੍‍ਯਾ ਦਾ ਅਰਥ ਹੈ ਚਿੰਨ੍ਹ ਅਥਵਾ ਨਿਸ਼ਾਨ. ਜੋ ਦੇਸ਼ ਅਥਵਾ ਸਮਾਜ ਦੀ ਹੱਦ ਬੰਦੀ ਕਰੇ, ਉਹ ਮਰਯਾਦਾ ਹੈ। ੨. ਮੁਨਸਿਫ. ਮਧ੍ਯਸ੍‍ਥ। ੩. ਮਰ੍‍ਯਾਦਾ. ਸੀਮਾ. ਹੱਦ. "ਅੰਤ ਨਹੀਂ ਮਰਜਾਦ." (ਸਾਰ ਮਃ ੫) ੪. ਕਿਨਾਰਾ. ਤਟ. ਕੰਢਾ। ੫. ਸਮਾਜ ਅਥਵਾ ਰਾਜ ਵੱਲੋਂ ਥਾਪਿਆ ਨਿਯਮ. "ਨਾ ਮਰਜਾਦੁ ਆਇਆ ਕਲਿ ਭੀਤਰਿ." (ਸ੍ਰੀ ਮਃ ੧. ਪਹਰੇ); ਦੇਖੋ, ਮਰਜਾਦ.
Source: Mahankosh