ਮਰਦਾਨਾ ਭਾਈ
marathaanaa bhaaee/maradhānā bhāī

Definition

ਲੱਖੇ ਦੇ ਉਦਰ ਤੋਂ ਬਾਦਰੇ ਮਿਰਾਸੀ ਦਾ ਪੁਤ੍ਰ, ਜੋ ਸੰਮਤ ੧੫੧੬ ਵਿੱਚ ਤਲਵੰਡੀ ਜਨਮਿਆ, ਅਤੇ ਸ਼੍ਰੀ ਗੁਰੂ ਨਾਨਕਦੇਵ ਦਾ ਸਿੱਖ ਹੋਕੇ "ਭਾਈ" ਪਦ ਦਾ ਅਧਿਕਾਰੀ ਹੋਇਆ. ਇਹ ਦੇਸ਼ ਦੇਸ਼ਾਂਤਰਾਂ ਵਿੱਚ ਜਗਤਗੁਰੂ ਦੀ ਸੇਵਾ ਵਿੱਚ ਹਾਜਿਰ ਰਹਿਕੇ ਕੀਰਤਨ ਕਰਦਾ ਰਿਹਾ. ਇਸ ਦਾ ਦੇਹਾਂਤ ੧੩. ਮੱਘਰ ਸੰਮਤ ੧੫੯੧ ਨੂੰ ਅਫ਼ਗਾਨਿਸ੍ਤਾਨ ਦੇ ਕੁੱਰਮ ਦਰਿਆ ਦੇ ਕਿਨਾਰੇ ਕੁੱਰਮ ਨਗਰ ਵਿੱਚ ਹੋਇਆ, ਜਿੱਥੇ ਸ਼੍ਰੀ ਗੁਰੂ ਨਾਨਕਦੇਵ ਜੀ ਨੇ ਇਸ ਦੀ ਦੇਹ ਆਪਣੇ ਹੱਥੀਂ ਸੰਸਕਾਰੀ.¹ ਰਬਾਬ ਵਜਾਉਣ ਕਰਕੇ ਰਬਾਬੀ ਉਪਾਧੀ ਭਾਈ ਮਰਦਾਨੇ ਦੇ ਨਾਮ ਨਾਲ ਆਉਂਦੀ ਹੈ. ਵਾਰ ਬਿਹਾਗੜਾ ਵਿੱਚ ਭਾਈ ਮਰਦਾਨੇ ਦੇ ਨਾਮ ਪੁਰ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਦੋ ਸ਼ਲੋਕ ਦੇਖੀਦੇ ਹਨ. ਦੇਖੋ, ਪੌੜੀ ੧੨.
Source: Mahankosh