Definition
ਜਿਲਾ, ਤਸੀਲ ਅਤੇ ਥਾਣਾ ਅੰਬਾਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੋਹੜੀ ਤੋਂ ਤਿੰਨ ਮੀਲ ਦੱਖਣ ਪੱਛਮ, ਅਤੇ ਅੰਬਾਲਾ ਛਾਵਨੀ ਤੋਂ ਚਾਰ ਮੀਲ ਹੈ. ਇਸ ਪਿੰਡ ਤੋਂ ਉੱਤਰ ਪੂਰਵ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਇੱਥੇ ਲੋਕਾਂ ਦੇ ਉੱਧਾਰ ਲਈ ਆਏ ਸਨ. ਪਹਿਲਾਂ ਇੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਭੀ ਚਰਣ ਪਾਏ ਹਨ. ਨੌਵੇਂ ਗੁਰੂ ਜੀ ਦਾ ਦਰਬਾਰ ਬਣਿਆ ਹੋਇਆ ਹੈ. ਦਸਮ ਪਾਤਸ਼ਾਹ ਜੀ ਦਾ ਕੇਵਲ ਮੰਜੀ ਸਾਹਿਬ ਹੀ ਹੈ. ਪਾਸ ਕੱਚੇ ਰਹਾਇਸ਼ੀ ਮਕਾਨ ਹਨ. ਅਕਾਲਸਿੰਘ ਸੇਵਾ ਕਰਦੇ ਹਨ. ਗੁਰਦ੍ਵਾਰੇ ਨਾਲ ੬੦੦ ਵਿੱਘੇ ਦੇ ਕ਼ਰੀਬ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ.
Source: Mahankosh