Definition
ਸੰ. ਸੰਗ੍ਯਾ- ਮੌਤ. ਪ੍ਰਾਣਵਿਯੋਗ. "ਮ੍ਰਿਤ੍ਯੁ ਜਨਮ ਭ੍ਰਮੰਤਿ ਨਰਕਹ." (ਸਹਸ ਮਃ ੫) ਸੁਸ਼੍ਰੁਤ ਸੰਹਿਤਾ ਵਿੱਚ ਲਿਖਿਆ ਹੈ ਕਿ ਆਯੁਰਵੇਦ ਦੇ ਗ੍ਯਾਤਾ, ਮ੍ਰਿਤ੍ਯੁ ੧੦੧ ਪ੍ਰਕਾਰ ਦੀ ਆਖਦੇ ਹਨ. ਇਨ੍ਹਾਂ ਵਿੱਚੋਂ ਇੱਕ ਮੌਤ ਉਹ ਹੈ, ਜੋ ਕੁਦਰਤੀ ਤੌਰ ਤੇ ਪੂਰੀ ਉਮਰ ਭੋਗਣ ਪਿੱਛੋਂ ਆਉਂਦੀ ਹੈ ਅਤੇ ਉਸੇ ਦਾ ਨਾਉਂ ਕਾਲ ਹੈ, ਬਾਕੀ ਸੌ ਪ੍ਰਕਾਰ ਦੀ ਮੌਤ ਅਕਾਲ- ਮ੍ਰਿਤ੍ਯੁ ਹੈ, ਅਰਥਾਤ ਜੀਵਨ ਦੇ ਨਿਯਮ ਭੰਗ ਕਰਨ ਤੋਂ ਰੋਗਾਂ ਦੇ ਕਾਰਣ ਹੁੰਦੀ ਹੈ.
Source: Mahankosh