Definition
Captain Murray. ਇਹ ਈਸਟ ਇੰਡੀਆ ਕੰਪਨੀ ਦਾ ਨੌਕਰ. ਲੁਦਿਆਨੇ ਫੌਜੀ ਡਾਕਟਰ ਸੀ ਅਤੇ ਸਰ ਡੇਵਿਡ ਆਕਟਰਲੋਨੀ ਪੋਲਿਟੀਕਲ ਰੈਜੀਡੈਂਟ ਦਿੱਲੀ ਦੇ ਮਾਤਹਤ ਅੰਬਾਲੇ ਅਤੇ ਲੁਦਿਆਨੇ ਪੋਲਿਟੀਕਲ ਕੰਮ ਭੀ ਕਰਦਾ ਸੀ. ਇਸ ਨੇ "ਰਣਜੀਤ ਸਿੰਘ" ਨਾਮੇ ਕਿਤਾਬ ਲਿਖੀ ਹੈ. ਮਰੇ ਨੇ ਲੁਦਿਆਨੇ ਮੌਲਵੀ ਬੂਟੇਸ਼ਾਹ ਅਤੇ ਸਰਦਾਰ ਰਤਨ ਸਿੰਘ ਭੜੀ ਵਾਲੇ ਤੋਂ ਸਿੱਖ ਪੰਥ ਦਾ ਹਾਲ ਲਿਖਵਾਇਆ ਸੀ. ਦੇਖੋ, ਪੰਥ ਪ੍ਰਕਾਸ਼ ਅਤੇ ਮਾਲੀ ੬.#ਸਨ ੧੮੨੬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੀਮਾਰ ਹੋਣ ਪੁਰ ਇਹ ਅੰਗ੍ਰੇਜ਼ੀ ਸਰਕਾਰ ਦੀ ਮਾਰਫਤ ਲਹੌਰ ਸੱਦਿਆ ਗਿਆ ਸੀ, ਜਿੱਥੇ ਇਹ ਦਿਸੰਬਰ ੧੮੨੬ ਤੋਂ ਮਾਰਚ ਸਨ ੧੮੨੭ ਤਕ ਰਿਹਾ. ਮਹਾਰਾਜਾ ਨਾਲ ਜੋ ਇਸ ਦੀ ਗੱਲਬਾਤ ਹੁੰਦੀ ਰਹੀ, ਜਾਂ ਜੋ ਹਾਲ ਇਸ ਨੂੰ ਆਪਣੇ ਢੰਗ ਤੇ ਮਲੂਮ ਹੋਏ, ਉਹ ਪੋਲਿਟੀਕਲ ਅਫਸਰਾਂ ਨੂੰ ਲਿਖਦਾ ਰਿਹਾ. ਇਸ ਦੀਆਂ ਕਈ ਚਿੱਠੀਆਂ “The Panjab as a Sovereign State” ਵਿੱਚ ਛਪੀਆਂ ਹਨ, ਜੋ ਪੜ੍ਹਨ ਲਾਇਕ ਹਨ. "ਮਰੇ ਸਾਹਿਬ ਤਿਂਹ ਕਹ੍ਯੋ ਬਖਾਨ." (ਪੰਪ੍ਰ)
Source: Mahankosh