Definition
ਸੰ. ਸੰਗ੍ਯਾ- ਮੈਲ. ਉਹ ਵਸ੍ਤੁ, ਜਿਸ ਨੂੰ ਧੋਕੇ ਸਾਫ ਕਰੀਏ. "ਬਹੁਰ ਨ ਕਬਿ ਲਾਗੋਹਿ ਮਲ ਲੇਸਾ." (ਨਾਪ੍ਰ) "ਮਲਪਾਪ ਕਲਮਲ ਦਹਨ." (ਬਿਲਾ ਅਃ ਮਃ ੫) ੨. ਵਿਸ੍ਟਾ. ਗੰਦਗੀ. "ਮਲ ਮੂਤ ਮੂੜ ਜਿ ਮੁਘਦ ਹੋਤੇ." (ਆਸਾ ਮਃ ੫) ੩. ਪਾਪ. ਗੁਨਾਹ. ੪. ਕ੍ਰਿਪਣ. ਸੂਮ। ੫. ਸੰ. ਮੱਲ. ਭੁਜਾ ਨਾਲ ਲੜਨ ਵਾਲਾ. ਪਹਿਲਵਾਨ. "ਮਲ ਲਬੇ ਲੈਦੇ ਫੇਰੀਆ." (ਸ੍ਰੀ ਮਃ ੫. ਪੈਪਾਇ) ੬. ਬਲਵਾਨ ਮਨੁੱਖ. ਭਾਵ ਯਮਦੂਤ. "ਦੇਨਿ ਸੁ ਮਲ ਸਜਾਇ." (ਮਃ ੧. ਵਾਰ ਮਾਝ) ੭. ਦੇਖੋ, ਮੱਲਣਾ. "ਜਿਨੀ ਪਛਾਤਾ ਖਸਮੁ, ਸੇ ਦਰਗਾਹ ਮਲ." (ਮਃ ੫. ਵਾਰ ਰਾਮ ੨)
Source: Mahankosh
MAL
Meaning in English2
s. m. f. (M.), ) impurity of the blood supposed to be caused by eating mutton:—mal mútar, s. m. Excretae faeces and urine.
Source:THE PANJABI DICTIONARY-Bhai Maya Singh