Definition
ਮਲਯਗਿਰਿ। ੨. ਮਲਯਜ. ਮਲਯਗਿਰਿ ਵਿੱਚ ਹੋਣ ਵਾਲਾ ਚੰਦਨ. "ਮਲੈ ਨ ਲਾਛੈ ਪਾਰਮਲੋ, ਪਰਮਲੀਓ ਬੈਠੋ ਰੀ ਆਈ." (ਗੂਜ ਨਾਮਦੇਵ) ਮਲਯਜ (ਚੰਦਨ) ਵਿੱਚ ਕੋਈ ਪ੍ਰਤੱਖ ਪਰਮਲ (ਸੁਗੰਧ) ਦਾ ਲਾਂਛਨ (ਚਿੰਨ੍ਹ) ਨਹੀਂ, ਕੇਵਲ ਉਸਦੀ ਪਰਮਲ ਸਾਥ ਦੇ ਬਿਰਛਾਂ ਵਿੱਚ ਆ ਬੈਠੀ ਹੈ, ਤੈਸੇ, ਪਰਮਾਤਮਾ ਭਗਤਾਂ ਦੇ ਮਨ ਆ ਵਸਦਾ ਹੈ.
Source: Mahankosh