ਮਵਲਸਰੀ
mavalasaree/mavalasarī

Definition

ਸੰਗ੍ਯਾ- ਮੌਲਸਰੀ. ਵਕੁਲ. ਜਮੋਏ ਜੇਹੇ ਪੱਤਿਆਂ ਵਾਲਾ ਇੱਕ ਬਿਰਛ, ਜਿਸ ਦੇ ਵਰਸ਼ਾ ਰੁੱਤ ਵਿੱਚ ਸੁਗੰਧ ਵਾਲੇ ਫੁੱਲ ਲਗਦੇ ਹਨ. Mimusops Elengi ਇਸ ਦੇ ਫੁੱਲਾਂ ਤੋਂ ਖੁਸ਼ਬੂਦਾਰ ਤੇਲ ਅਤੇ ਇਤਰ ਬਣਦਾ ਹੈ, ਅਰ ਪੱਕੇ ਫਲ ਖਾਣ ਦੇ ਕੰਮ ਆਉਂਦੇ ਹਨ. "ਸਾਖ ਤਰੋਵਰ ਮਵਲਸਰਾ." (ਸਵੈਯੇ ਮਃ ੩. ਕੇ) ਮੌਲਸਰੀ ਦੀ ਸ਼ਾਖਾ ਤੋਂ ਸੁਗੰਧ ਰੂਪ ਹੋਕੇ ਆਪ ਦੀ ਕੀਰਤਿ ਫੈਲ ਰਹੀ ਹੈ.
Source: Mahankosh