ਮਹ਼ਮੂਦ ਗ਼ਜ਼ਨਵੀ
mahaamooth ghazanavee/mahāmūdh ghazanavī

Definition

[محموُدغزنوی] ਸੁਬਕਤਗੀਨ ਦਾ ਪੁਤ੍ਰ ਗ਼ਜ਼ਨੀ ਦਾ ਬਾਦਸ਼ਾਹ, ਜੋ ੧੫. ਦਿਸੰਬਰ ਸਨ ੯੬੭ ਨੂੰ ਪੈਦਾ ਹੋਇਆ ਅਤੇ ਸਨ ੯੯੭ ਵਿੱਚ ਤਖ਼ਤ ਪੁਰ ਬੈਠਾ. ਇਸ ਨੇ ਹਿੰਦ ਉੱਪਰ ਬਹੁਤ ਹੱਲੇ ਕੀਤੇ ਅਰ ਬੇਅੰਤ ਧਨ ਲੁੱਟਿਆ. ਸਭ ਤੋਂ ਪਹਿਲਾ ਹੱਲਾ ਇਸ ਦਾ ਸਨ ੧੦੦੧ ਵਿੱਚ ਲਹੌਰ ਅਤੇ ਭਟਿੰਡੇ ਪੁਰ ਹੋਇਆ. ਮਾਰਚ ਸਨ ੧੦੨੪ ਵਿੱਚ ਇਸ ਨੇ ਸੋਮਨਾਥ ਦਾ ਜਗਤਪ੍ਰਸਿੱਧ ਮੰਦਿਰ ਬਰਬਾਦ ਕੀਤਾ. ਅਤੇ ਸ਼ਿਵਮੂਰਤੀ ਨੂੰ ਚੂਰਣ ਕਰਕੇ ਬੇਅੰਤ ਧਨ ਲੁੱਟਿਆ.#ਮਹਮੂਦ ਦਾ ਦੇਹਾਂਤ ੩. ਅਪ੍ਰੈਲ ਸਨ ੧੦੩੦ ਨੂੰ ਗ਼ਜ਼ਨੀ ਵਿੱਚ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤਿਸਤੰਭ ਬਣਿਆ ਹੋਇਆ ਹੈ. ਦੇਖੋ, ਫਰਦੌਸੀ.
Source: Mahankosh